Sidhu Moosewala ਦੀ ਹਵੇਲੀ ਦਾ ਹੂਬਹੂ ਮਾਡਲ ਤਿਆਰ | OneIndia Punjabi

2022-08-30 0

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਬਹੁਤ ਲੋਕਾਂ ਵੱਲੋਂ ਉਸ ਨੂੰ ਸ਼ਰਧਾਂਜਲੀ ਦੇਣ ਲਈ ਕੁਝ ਨਾ ਕੁਝ ਕੀਤਾ ਜਾ ਰਿਹਾ। ਇਸ ਦੇ ਚਲਦਿਆਂ ਇੱਕ ਬੱਚਾ ਸਿੱਧੂ ਮੂਸੇਵਾਲਾ ਦੀ ਹਵੇਲੀ ਦਾ ਹੂਬਹੂ ਮਾਡਲ ਬਣਾ ਕੇ ਸਿੱਧੂ ਦੇ ਘਰ ਪਹੁੰਚਿਆ। ਹਵੇਲੀ ਦਾ ਮਾਡਲ ਬੱਚੇ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਸੌਂਪਿਆ, ਜਿਸ ਨੂੰ ਦੇਖ ਪਿਤਾ ਬਲਕੌਰ ਸਿੰਘ ਭਾਵੁਕ ਹੁੰਦੇ ਨਜ਼ਰ ਆਏ। ਬੱਚੇ ਨੇ ਦੱਸਿਆ ਕਿ ਉਸ ਨੇ ਇਹ ਹਵੇਲੀ ਦਾ ਮਾਡਲ ਕਾਗਜ਼ ਅਤੇ ਗੱਤੇ ਨਾਲ ਤਿਆਰ ਕੀਤਾ ਹੈ। ਐਨਾ ਹੀ ਨਹੀਂ ਹਵੇਲੀ ਦੇ ਮਾਡਲ ਚ ਗੱਤੇ ਨਾਲ ਬਣੇ ਟਰੈਕਟਰ ਟਰਾਲੀ ਅਤੇ ਥਾਰ ਗੱਡੀ ਵੀ ਰੱਖੀ ਗਈ। ਬੱਚੇ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਨੂੰ ਬਹੁਤ ਪਿਆਰ ਕਰਦਾ ਸੀ। ਇਸ ਦੌਰਾਨ ਬੱਚੇ ਨੇ ਸਿੱਧੂ ਦੇ ਗੀਤ ਵੀ ਗਾਏ। #SidhuMoosewala #BalkaurSingh #MoosewalaMansion